ਪ੍ਰੇਕਟਿਸ ਕੰਮਪਿਉਟਰ ਨੌਲਜ ਟੈਸਟ
ਕੀ ਤੁਸੀਂ ਲਰਨਿੰਗ ਲਾਇਸੰਸ ਲੈਣ ਵਾਸਤੇ ਉਤਸੁਕ ਹੋ ?

ਸਾਡੇ ਕੋਲ ਉਸਦਾ ਹੱਲ ਹੈ । ਮੈਨੂੰ ਉਮੀਦ ਹੈ ਕਿ ਇਹ ਸਾਡੇ ਵੱਲੋਂ ਤਿਆਰ ਕੀਤੇ ਸਵਾਲ ਜਵਾਬਾਂ ਨੂੰ ਪੜ੍ਹ ਕੇ ਤੁਸੀਂ ਕੰਮਪਿਊਟਰ ਟੈਸਟ ਪਹਿਲੀ ਵਾਰ ਵਿੱਚ ਹੀ ਪਾਸ ਕਰ ਸਕਦੇ ਹੋ ।ਤੁਹਾਨੂੰ ਇਸ ਵਿੱਚ ਅਣਗਿਣਤ ਸਵਾਲ ਜਵਾਬ ਮਿਲਣਗੇ ਤੇ ਸਾਰੇ ਸਵਾਲ ਇੱਕ ਦੂਜੇ ਨਾਲੋਂ ਵੱਖਰੇ ਹਨ । ਟੈਸਟ ਸ਼ੂਰੁ ਕਰਨ ਲਈ ਤੁਹਾਨੂੰ ਆਪਣਾ ਅਕਾਉਂਟ ਬਣਾਉਣਾ ਪਵੇਗਾ ਜਿਹੜਾ ਕਿ ਬਹੁਤ ਹੀ ਸੌਖਾ ਹੈ । ਅਕਾਉਂਟ ਬਣਾਉਣ ਤੋਂ ਬਾਅਦ ਤੁਸੀਂ ਆਪਣਾ ਯੁਜਰਨੇਮ(Username)ਤੇ ਪਾਸਵਰਡ(Password)ਭਰ ਕੇ ਟੈਸਟ ਸ਼ੂਰੁ ਕਰ ਸਕਦੇ ਹੋ । ਤੁਹਾਡਾ ਇਹ ਅਕਾਉਂਟ 15 ਦਿਨਾਂ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਬੰਦ ਹੋ ਜਾਵੇਗਾ । ਦੁਬਾਰਾ ਟੈਸਟ ਸ਼ੂਰੁ ਕਰਨ ਲਈ ਤੁਹਾਨੂੰ ਫਿਰ ਤੋਂ ਨਵਾਂ ਅਕਾਉੰਟ ਬਣਾਉਣਾ ਪਵੇਗਾ ।


ਹਰ ਇੱਕ ਸੈਸ਼ਨ ਦੇ ਵਿੱਚ 50 ਸਵਾਲ ਹੋਣਗੇ । ਹਰ ਸਵਾਲ ਦੇ ਥੱਲੇ ਚਾਰ ਉੱਤਰ ਹੋਣਗੇ ਤੇ ਤੁਹਾਨੂੰ ਸਹੀ ਉੱਤਰ ਚੁਣਨਾ ਹੋਵੇਗਾ । ਸਹੀ ਉੱਤਰ ਚੁਣਨ ਤੋਂ ਬਾਅਦ OK ਬਟਨ ਤੇ ਕਲਿੱਕ ਕਰੋ । ਜੇਕਰ ਤੁਹਾਡਾ ਉੱਤਰ ਸਹੀ ਹੋਇਆ ਤਾਂ ਉਸਦਾ ਰੰਗ ਹਰਾ ਹੋ ਜਾਵੇਗਾ । ਜੇਕਰ ਤੁਹਾਡਾ ਉੱਤਰ ਗਲਤ ਹੋਇਆ ਤਾਂ ਉਸਦਾ ਰੰਗ ਲਾਲ ਹੋ ਜਾਵੇਗਾ ਤੇ ਸਹੀ ਉੱਤਰ ਦਾ ਰੰਗ ਹਰਾ ਹੋ ਜਾਵੇਗਾ । ਉਸਤੋਂ ਬਾਅਦ ਅਗਲੇ ਸਵਾਲ ਤੇ ਜਾਣ ਲਈ Next ਬਟਨ ਤੇ ਕਲਿੱਕ ਕਰੋ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹੋ । 50 ਸਵਾਲ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲੇਗਾ ਕਿ ਤੁਸੀਂ ਕਿੰਨੇ ਸਵਾਲ ਠੀਕ ਕੀਤੇ ਹਨ ਤੇ ਕਿੰਨੇ ਗਲਤ ਕੀਤੇ ਹਨ ।


ਨੋਟ: ਸਾਰੇ ਸਵਾਲ ਜਵਾਬ ਬਹੁਤ ਹੀ ਸੋਚ ਸਮਝ ਕੇ ਤਿਆਰ ਕੀਤੇ ਗਏ ਹਨ । ਫਿਰ ਵੀ ਜੇਕਰ ਕੋਈ ਗਲਤੀ ਰਹਿ ਗਈ ਹੋਵੇ ਤਾਂ ਅਸੀਂ ਉਸ ਲਈ ਜਿੰਮੇਵਾਰ ਨਹੀਂ ਹੋਵਾਂਗੇ ।


ਸ਼ੂਰੁ ਕਰਨ ਲਈ ਥੱਲੇ ਦਿੱਤੇ ਗਏ ਬਟਨ ਤੇ ਕਲਿੱਕ ਕਰੋ ।