ਸਹੀ ਪਾਰਕਿੰਗ ਕਿੰਵੇ ਕਰਿਏ?

ਪੁੱਲ-ਓਵਰ ਕਰਨਾ (ਗੱਡੀ ਨੂੰ ਸਾਈਡ ਤੇ ਰੋਕਨਾ)

Parking right 1
  1. ਪੁੱਲ-ਓਵਰ ਕਰਨ ਤੋਂ ਪਹਿਲਾਂ ਦੇਖੋ ਕੇ ਉਥੇ ਕੋਈ ਡਰਾਈਵੇ, ਫਾਇਰ ਹਾਇਰਡਰੈਂਟ ਜਾਂ ਕੋਈ ਨੋ ਸਟਾਪ ਦਾ ਸਾਈਨ ਤਾਂ ਨਹੀਂ.
  2. ਉਸ ਤੋਂ ਬਾਅਦ ਸ਼ੀਸ਼ੇ ਦੇਖੋ.
  3. ਸੱਜਾ ਸਿਗਨਲ ਚਲਾਓ.
  4. ਸੱਜੇ ਮੋਢੇ ਉੱਤੋਂ ਦੀ ਦੇਖੋ.
  5. ਹੌਲੀ-ਹੌਲੀ ਬਰੇਕ ਲਗਾ ਕੇ ਗੱਡੀ ਨੂੰ ਸੱਜੇ ਪਾਸੇ ਨੂ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਪਾਰਕ ਕਰੋ.

ਪੁੱਲ-ਆਊਟ ਕਰਨਾ (ਗੱਡੀ ਨੂੰ ਟ੍ਰੈਫਿਕ ਵਿੱਚ ਦਾਖਲ ਕਰਨਾ)

enter into traffic
  1. ਸੱਬ ਤੋਂ ਪਹਿਲਾਂ ਗੱਡੀ ਦੇ ਹੈਂਡਬ੍ਰੇਕ ਊਤਾਰੋ ਤੇ ਗੱਡੀ ਨੂੰ ਡ੍ਰਾਇਵ ਗੇਅਰ ਵਿੱਚ ਪਾਓ.
  2. ਉਸ ਤੋਂ ਬਾਅਦ ਸ਼ੀਸ਼ੇ ਦੇਖੋ.
  3. ਖੱਬਾ ਸਿਗਨਲ ਚਲਾਓ.
  4. ਖੱਬੇ ਮੋਢੇ ਉੱਤੋਂ ਦੀ ਦੇਖੋ.
  5. ਜੇਕਰ ਪਿੱਛੇ ਤੋਂ ਟ੍ਰੈਫਿਕ ਨਹੀਂ ਆ ਰਿਹਾ ਤਾਂ ਹੌਲੀ-ਹੌਲੀ ਟ੍ਰੈਫਿਕ ਵਿੱਚ ਦਾਖਲ ਹੋ ਜਾਓ.
Contact us