ਸਹੀ ਪਾਰਕਿੰਗ ਕਿੰਵੇ ਕਰਿਏ ?
ਪੁੱਲ-ਓਵਰ ਕਰਨਾ (ਗੱਡੀ ਨੂੰ ਸਾਈਡ ਤੇ ਰੋਕਨਾ)

- ਪੁੱਲ-ਓਵਰ ਕਰਨ ਤੋਂ ਪਹਿਲਾਂ ਦੇਖੋ ਕੇ ਉਥੇ ਕੋਈ ਡਰਾਈਵੇ, ਫਾਇਰ ਹਾਇਰਡਰੈਂਟ ਜਾਂ ਕੋਈ ਨੋ ਸਟਾਪ ਦਾ ਸਾਈਨ ਤਾਂ ਨਹੀਂ.
- ਉਸ ਤੋਂ ਬਾਅਦ ਸ਼ੀਸ਼ੇ ਦੇਖੋ.
- ਸੱਜਾ ਸਿਗਨਲ ਚਲਾਓ.
- ਸੱਜੇ ਮੋਢੇ ਉੱਤੋਂ ਦੀ ਦੇਖੋ.
- ਹੌਲੀ-ਹੌਲੀ ਬਰੇਕ ਲਗਾ ਕੇ ਗੱਡੀ ਨੂੰ ਸੱਜੇ ਪਾਸੇ ਨੂ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਪਾਰਕ ਕਰੋ.
ਪੁੱਲ-ਆਊਟ ਕਰਨਾ (ਗੱਡੀ ਨੂੰ ਟ੍ਰੈਫਿਕ ਵਿੱਚ ਦਾਖਲ ਕਰਨਾ)

- ਸੱਬ ਤੋਂ ਪਹਿਲਾਂ ਗੱਡੀ ਦੇ ਹੈਂਡਬ੍ਰੇਕ ਊਤਾਰੋ ਤੇ ਗੱਡੀ ਨੂੰ ਡ੍ਰਾਇਵ ਗੇਅਰ ਵਿੱਚ ਪਾਓ.
- ਉਸ ਤੋਂ ਬਾਅਦ ਸ਼ੀਸ਼ੇ ਦੇਖੋ.
- ਖੱਬਾ ਸਿਗਨਲ ਚਲਾਓ.
- ਖੱਬੇ ਮੋਢੇ ਉੱਤੋਂ ਦੀ ਦੇਖੋ.
- ਜੇਕਰ ਪਿੱਛੇ ਤੋਂ ਟ੍ਰੈਫਿਕ ਨਹੀਂ ਆ ਰਿਹਾ ਤਾਂ ਹੌਲੀ-ਹੌਲੀ ਟ੍ਰੈਫਿਕ ਵਿੱਚ ਦਾਖਲ ਹੋ ਜਾਓ.